ਤਾਨਸੇਨ
ਮੀਆਂ ਤਾਨਸੈਨ | |
---|---|
ਜਾਣਕਾਰੀ | |
ਜਨਮ ਦਾ ਨਾਮ | ਰਾਮਤਨੂ ਪਾਂਡੇ |
ਜਨਮ | ਤਕਰੀਬਨ 1506 ਜਾਂ 1493[1] ਰੀਵਾ |
ਮੌਤ | 1589 ਦਿੱਲੀ |
ਵੰਨਗੀ(ਆਂ) | ਹਿੰਦੁਸਤਾਨੀ ਕਲਾਸੀਕਲ ਸੰਗੀਤ |
ਕਿੱਤਾ | ਕਲਾਸੀਕਲ ਮੁਗਲ ਕਾਲੀਨ ਵੋਕਲਿਸਟ |
ਜੀਵਨ ਸਾਥੀ(s) | ਹੁਸੈਨੀ |
ਤਾਨਸੈਨ (ਜਨਮ 1493 ਜਾਂ 1506, ਉਦੋਂ ਨਾਮ ਰਾਮਤਨੂ ਪਾਂਡੇ ਸੀ – ਮੌਤ 1586 ਜਾਂ 1589 ਨਾਮ ਸੀ ਮੀਆਂ ਤਾਨਸੈਨ) ਅਕਬਰ ਮਹਾਨ ਦੇ ਦਰਬਾਰ ਵਿੱਚ ਨਵਰਤਨਾਂ ਵਿੱਚੋਂ ਇੱਕ ਮਹਾਨ ਸੰਗੀਤਕਾਰ ਹੋਇਆ ਹੈ। ਉਸ ਦੇ ਸੰਗੀਤ ਬਾਰੇ ਦੰਤ ਕਥਾ ਪ੍ਰਚਲਿਤ ਹੈ ਕਿ ਉਸ ਦੇ ਸੰਗੀਤ ਨਾਲ ਦੀਵੇ ਜਗ ਪੈਂਦੇ ਸਨ ਜਾਂ ਮੀਂਹ ਪੈਣ ਲੱਗ ਪੈਂਦਾ ਸੀ।ਅਕਬਰ ਨੇ ਉਸਨੂੰ ਮੀਆਂ ਦਾ ਖਿਤਾਬ ਦਿੱਤਾ ਸੀ।[2]
ਮੁੱਢਲਾ ਜੀਵਨ
[ਸੋਧੋ]ਤਾਨਸੈਨ ਇੱਕ ਇਤਿਹਾਸਕ ਸ਼ਖ਼ਸੀਅਤ ਸੀ, ਜਿਸ ਨੂੰ ਦੰਤਕਥਾਵਾਂ ਵਿੱਚੋਂ ਅੱਡ ਕਰਨਾ ਕਠਿਨ ਹੈ। ਉਸ ਦਾ ਪਿਤਾ ਮੁਕੰਦ ਮਿਸ਼ਰਾ ਅਮੀਰ ਕਵੀ ਅਤੇ ਹੋਣਹਾਰ ਸੰਗੀਤਕਾਰ ਸੀ ਅਤੇ ਕੁਝ ਸਮੇਂ ਲਈ ਵਾਰਾਣਸੀ ਵਿੱਚ ਇੱਕ ਮੰਦਰ ਦਾ ਪੁਜਾਰੀ ਵੀ ਰਿਹਾ ਸੀ। ਬੱਚਪਨ ਵਿੱਚ ਤਾਨਸੇਨ ਦਾ ਨਾਮ ਰਾਮਤਨੂ ਸੀ .[3]
ਰਚਨਾਵਾਂ
[ਸੋਧੋ]ਨਵੇਂ ਰਾਗਾਂ ਦੀ ਖੋਜ
[ਸੋਧੋ]ਤਾਨਸੇਨ ਗਵਾਲੀਅਰ ਪਰੰਪਰਾ ਦੀ ਮੂਰੱਛਨਾ ਪੱਧਤੀ ਦੇ ਅਤੇ ਧਰੁਪਦ ਸ਼ੈਲੀ ਦੇ ਪ੍ਰਸਿੱਧ ਗਾਇਕ ਅਤੇ ਕਈ ਰਾਗਾਂ ਦਾ ਮਾਹਰ ਸੀ। ਉਸ ਨੂੰ ਬ੍ਰਜ ਦੀ ਕੀਰਤਨ ਪੱਧਤੀ ਦਾ ਵੀ ਸਮਰੱਥ ਗਿਆਨ ਸੀ। ਨਾਲ ਹੀ ਉਹ ਈਰਾਨੀ ਸੰਗੀਤ ਦੀ ਮੁਕਾਮ ਪੱਧਤੀ ਤੋਂ ਵੀ ਵਾਕਫ਼ ਸਨ। ਇਨ੍ਹਾਂ ਸਭ ਦੇ ਸੁਮੇਲ ਨਾਲ ਉਸਨੇ ਅਨੇਕ ਨਵੇਂ ਰਾਗਾਂ ਦੀ ਖੋਜ ਕੀਤੀ, ਜਿਹਨਾਂ ਵਿੱਚ ਮੀਆਂ ਕੀ ਮਲਾਰ ਜਿਆਦਾ ਪ੍ਰਸਿੱਧ ਹੈ।
ਧਰੁਪਦਾਂ ਦੀ ਰਚਨਾ
[ਸੋਧੋ]ਤਾਨਸੇਨ ਗਾਇਕ ਹੋਣ ਦੇ ਨਾਲ ਹੀ ਕਵੀ ਵੀ ਸੀ। ਉਸਨੇ ਆਪਣੇ ਗਾਨ ਲਈ ਆਪ ਬਹੁਗਿਣਤੀ ਧਰੁਪਦਾਂ ਦੀ ਰਚਨਾ ਕੀਤੀ ਸੀ। ਉਨ੍ਹਾਂ ਵਿਚੋਂ ਅਨੇਕ ਧਰੁਪਦ ਸੰਗੀਤ ਦੇ ਵਿਵਿਧ ਗ੍ਰੰਥਾਂ ਵਿੱਚ ਅਤੇ ਕਲਾਵੰਤਿਆਂ ਦੇ ਪੁਰਾਣੇ ਘਰਾਣਿਆਂ ਵਿੱਚ ਸੁਰੱਖਿਅਤ ਹਨ। ਤਾਨਸੇਨ ਦੇ ਨਾਮ ਨਾਲ ਸੰਗੀਤ-ਸਾਰ ਅਤੇ ਰਾਗ-ਮਾਲਾ ਨਾਮਕ ਦੋ ਗਰੰਥ ਵੀ ਮਿਲਦੇ ਹਨ।
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2013-09-07. Retrieved 2013-08-02.
{{cite web}}
: Unknown parameter|dead-url=
ignored (|url-status=
suggested) (help) - ↑ Davar, Ashok (1987). Tansen - The Magical Musician. India: National book trust.
- ↑ "PROFILE: TANSEN — the mesmerizing maestro". Archived from the original on 2013-09-07. Retrieved 2013-08-02.
{{cite web}}
: Unknown parameter|dead-url=
ignored (|url-status=
suggested) (help)